Leh Violence News: ਹਿੰਸਕ ਪ੍ਰਦਰਸ਼ਨ ਤੋਂ ਬਾਅਦ ਲੇਹ ਵਿੱਚ ਕਰਫਿਊ; ਝੜਪ ਵਿੱਚ 4 ਲੋਕਾਂ ਦੀ ਮੌਤ, 70 ਤੋਂ ਵਧ ਜ਼ਖ਼ਮੀ

Leh Violence News

Leh Violence News: ਹਿੰਸਕ ਪ੍ਰਦਰਸ਼ਨ ਤੋਂ ਬਾਅਦ ਲੇਹ ਵਿੱਚ ਕਰਫਿਊ; ਝੜਪ ਵਿੱਚ 4 ਲੋਕਾਂ ਦੀ ਮੌਤ, 70 ਤੋਂ ਵਧ ਜ਼ਖ਼ਮੀ
Ladakh ProtestsLeh ClashesLadakh Statehood Demand
  • 📰 Zee News
  • ⏱ Reading Time:
  • 18 sec. here
  • 16 min. at publisher
  • 📊 Quality Score:
  • News: 59%
  • Publisher: 63%

Leh Violence News: ਲਦਾਖ ਦੇ ਹਿੱਤਾਂ ਲਈ ਲੜਨ ਵਾਲਿਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਵੀਰਵਾਰ ਨੂੰ ਕਾਰਗਿਲ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸਦੀ ਪੁਸ਼ਟੀ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (LAHDC), ਕਾਰਗਿਲ ਦੇ ਚੇਅਰਮੈਨ ਡਾ. ਜ਼ਫਰ ਅਖੁਨ ਨੇ ਕੀਤੀ।

Leh Violence News: ਲੇਹ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਮੁਕੰਮਲ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਵਿੱਚ ਚਾਰ ਲੋਕ ਮਾਰੇ ਗਏ। ਨੌਜਵਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪਾਂ ਵਿੱਚ 70 ਤੋਂ ਵੱਧ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 40 ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਅਤੇ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਦੇ ਦਫਤਰਾਂ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ। ਜਿਵੇਂ ਹੀ ਸਥਿਤੀ ਕਾਬੂ ਤੋਂ ਬਾਹਰ ਹੋ ਗਈ, ਸੁਰੱਖਿਆ ਬਲਾਂ ਨੇ ਅੱਥਰੂ ਗੈਸ, ਲਾਠੀਚਾਰਜ ਅਤੇ ਗੋਲੀਬਾਰੀ ਕੀਤੀ। ਲੇਹ ਵਿੱਚ ਕਰਫਿਊ ਲਗਾ ਦਿੱਤਾ ਗਿਆ ਤੇ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਹਿੰਸਾ ਤੋਂ ਬਾਅਦ ਚਾਰ ਦਿਨਾਂ ਸਾਲਾਨਾ ਲੱਦਾਖ ਤਿਉਹਾਰ ਰੱਦ ਕਰ ਦਿੱਤਾ ਗਿਆ। ਇਕੱਠਾਂ ਤੇ ਪਾਬੰਦੀਆਂ ਲਗਾਈਆਂ ਗਈਆਂ। ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਅਤੇ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ। ਵਾਂਗਚੁਕ ਮੰਗਾਂ ਲਈ ਦਬਾਅ ਪਾਉਣ ਲਈ 15 ਦਿਨਾਂ ਦੀ ਭੁੱਖ ਹੜਤਾਲ ਤੇ ਸਨ। ਲੱਦਾਖ ਐਪੈਕਸ ਬਾਡੀ ਦੇ ਯੁਵਾ ਵਿੰਗ ਦੇ ਪੰਦਰਾਂ ਕਾਰਕੁੰਨ ਵੀ 10 ਸਤੰਬਰ ਤੋਂ 35 ਦਿਨਾਂ ਦੀ ਭੁੱਖ ਹੜਤਾਲ ਤੇ ਸਨ। ਮੰਗਲਵਾਰ ਨੂੰ ਦੋ ਕਾਰਕੁੰਨਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ LAB ਨੇ ਬੁੱਧਵਾਰ ਨੂੰ ਲੇਹ ਬੰਦ ਦਾ ਸੱਦਾ ਦਿੱਤਾ। ਬੰਦ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਸੜਕਾਂ ਤੇ ਉਤਰ ਆਏ ਅਤੇ ਮਾਰਚ ਕੀਤਾ। ਸਥਿਤੀ ਉਦੋਂ ਹੋਰ ਵੀ ਵਿਗੜ ਗਈ ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਸੁਰੱਖਿਆ ਬਲਾਂ ਤੇ ਪੱਥਰਬਾਜ਼ੀ ਕੀਤੀ। ਭਾਜਪਾ ਅਤੇ ਹਿੱਲ ਕੌਂਸਲ ਹੈੱਡਕੁਆਰਟਰ ਤੇ ਹਮਲਾ ਕੀਤਾ ਗਿਆ ਅਤੇ ਅੱਗ ਲਗਾ ਦਿੱਤੀ ਗਈ। ਪੁਲਿਸ ਅਤੇ ਸੀਆਰਪੀਐਫ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਕਾਰਗਿਲ ਬੰਦ ਦਾ ਅੱਜ ਐਲਾਨ ਕੀਤਾ ਲਦਾਖ ਦੇ ਹਿੱਤਾਂ ਲਈ ਲੜਨ ਵਾਲਿਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਵੀਰਵਾਰ ਨੂੰ ਕਾਰਗਿਲ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸਦੀ ਪੁਸ਼ਟੀ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ , ਕਾਰਗਿਲ ਦੇ ਚੇਅਰਮੈਨ ਡਾ.

ਜ਼ਫਰ ਅਖੁਨ ਨੇ ਕੀਤੀ। ਛੇਵੀਂ ਅਨੁਸੂਚੀ ਕੀ ਹੈ? ਸੰਵਿਧਾਨ ਦੀ ਛੇਵੀਂ ਅਨੁਸੂਚੀ ਵਰਤਮਾਨ ਵਿੱਚ ਚਾਰ ਉੱਤਰ-ਪੂਰਬੀ ਰਾਜਾਂ ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਅਤੇ ਅਸਾਮ ਨੂੰ ਕਵਰ ਕਰਦੀ ਹੈ। ਇਹ ਅਨੁਸੂਚੀ ਸ਼ਾਸਨ, ਰਾਸ਼ਟਰਪਤੀ ਅਤੇ ਰਾਜਪਾਲ ਦੀਆਂ ਸ਼ਕਤੀਆਂ, ਸਥਾਨਕ ਸੰਸਥਾਵਾਂ ਦੀਆਂ ਕਿਸਮਾਂ, ਵਿਕਲਪਿਕ ਨਿਆਂਇਕ ਵਿਧੀਆਂ ਅਤੇ ਖੁਦਮੁਖਤਿਆਰ ਕੌਂਸਲਾਂ ਦੁਆਰਾ ਵਰਤੀਆਂ ਜਾਂਦੀਆਂ ਵਿੱਤੀ ਸ਼ਕਤੀਆਂ ਬਾਰੇ ਵਿਸ਼ੇਸ਼ ਪ੍ਰਬੰਧ ਕਰਦੀ ਹੈ।

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

Ladakh Protests Leh Clashes Ladakh Statehood Demand Sixth Schedule Ladakh Leh Curfew Leh BJP Office Attack Ladakh Apex Body Protest Sonam Wangchuk Hunger Strike Leh Police Van Torched Leh Stone Pelting Ladakh Deadly Violence Leh Shutdown Leh Arson Incident Ladakh Gen Z Protest

 

United States Latest News, United States Headlines

Similar News:You can also read news stories similar to this one that we have collected from other news sources.

Leh Protest: लेह में हिंसक हुआ युवाओं का प्रदर्शन, पुलिस वाहन पर पथराव, इमारत में लगाई आगLeh Protest: लेह में हिंसक हुआ युवाओं का प्रदर्शन, पुलिस वाहन पर पथराव, इमारत में लगाई आगGen Z Protest in Leh Ladakh turned violent stone pelting on police vehicle Sonam Wangchuk Leh Protest: लेह में हिंसक हुआ युवाओं का प्रदर्शन, पुलिस वाहन में पथराव के बाद लगाई आग
Read more »

Leh Protest: নেপাল ফিরল লাদাখে! রাজ্যের মর্যাদা চেয়ে পথে লাদাখি পড়ুয়ারা, পুড়ল সিআপিএফের গাড়ি...Leh Protest: নেপাল ফিরল লাদাখে! রাজ্যের মর্যাদা চেয়ে পথে লাদাখি পড়ুয়ারা, পুড়ল সিআপিএফের গাড়ি...Massive protest broke out by student in Leh against Centre for 4 point agreement
Read more »

Leh Violence: लद्दाख को लेकर भड़की हिंसा में चार की मौत, 70 के करीब घायल, सोनम वांगचुक की भावुक अपीलLeh Violence: लद्दाख को लेकर भड़की हिंसा में चार की मौत, 70 के करीब घायल, सोनम वांगचुक की भावुक अपीलLeh Ladakh Protest: केंद्र शासित प्रदेश लद्दाख को पूर्ण राज्य का दर्जा देने की मांग को लेकर लेह में प्रदर्शन हो रहा है। प्रदर्शनकारी छात्र और पुलिस के बीच हिंसक झड़प में काफी लोगों के घायल हुए हैं। लेह में हिंसा भड़कने के बाद पर्यावरण कार्यकर्ता सोनम वांगचुक ने अपनी भूख हड़ताल खत्म कर दी है। उन्होंने हिंसा पर दुख जताते हुए कहा है कि अपनी मांग रखने का...
Read more »

Leh Ladakh Unrest: লাদাখে নেপালের ছবি! আন্দোলনে পুলিশের গুলিতে হত ৪, জারি কারফিউ... ফুটছে লেহ...Leh Ladakh Unrest: লাদাখে নেপালের ছবি! আন্দোলনে পুলিশের গুলিতে হত ৪, জারি কারফিউ... ফুটছে লেহ...Leh Ladakh Unrest Four killed 30 injured in clashes Sonam Wangchuk calls off strike
Read more »

Leh Violence Latest News: लेह में उपद्रव किसने भड़काया, 'कांग्रेस कनेक्‍शन' पर सवाल, लेकिन सोनम वांगचुक ने ...Leh Violence Latest News: लेह में उपद्रव किसने भड़काया, 'कांग्रेस कनेक्‍शन' पर सवाल, लेकिन सोनम वांगचुक ने ...बीजेपी का आरोप है क‍ि लेह में दंगा कांग्रेस के काउंसलर ने भड़काया. जबक‍ि सोनम वांगचुक ने इसे गलत बताया. इस घटना में तीन से चार लोगों के मारे जाने की खबर आ रही है. प्रशासन पूरी तरह सख्‍त है और शहर में फ‍िलहाल शांत‍ि है.
Read more »

Explained : कर्फ्यूचे आदेश! नेपाळच्या Gen Z आंदोलनाचा लेह लडाखमधील हिंसाचाराशी काय संबंध?Explained : कर्फ्यूचे आदेश! नेपाळच्या Gen Z आंदोलनाचा लेह लडाखमधील हिंसाचाराशी काय संबंध?Leh Ladakh Protest: लेह लडाखमधील परिस्थिती अतिशय तणावपूर्ण झाली असून, इथं सरकारविरोधात तरुण पिढीनं पुकारलेल्या आंदोलनाला हिंसक वळण मिळालं आहे.
Read more »



Render Time: 2026-04-02 04:15:58